Breaking News
Home / Breaking News / ਸਕੂਲ ਫੀਸਾਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਮਾਪਿਆਂ ਦੇ ਹੱਕ ਵਿਚ ਲਿਆ ਇਹ ਫੈਸਲਾ

ਸਕੂਲ ਫੀਸਾਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਮਾਪਿਆਂ ਦੇ ਹੱਕ ਵਿਚ ਲਿਆ ਇਹ ਫੈਸਲਾ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰੋ ਜੀ ਤਾਜ਼ਾ ਤੇ ਸੱਚੀਆਂ ਖ਼ਬਰਾਂ ਸਭ ਤੋ ਪਹਿਲਾਂ ਦੇਖਣ ਲਈ ਸਾਡੇ ਪੇਜ਼ follow ਜਰੂਰ ਕਰੋ ਜੀ

ਕੋਰੋਨਾ ਮਹਾਮਾਰੀ ਦੇ ਲਾਕ ਡਾਊਨ ਦੌਰਾਨ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਪੈਦਾ ਹੋਏ ਫੀਸਾਂ ਦੇ ਰੇੜਕੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਕੂਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਹੈ। ਚੰਡੀਗੜ੍ਹ ‘ਚ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿੱਜੀ ਸਕੂਲਾਂ ਨੂੰ ਲਾਕ ਡਾਊਨ ਦੌਰਾਨ ਬੱਚਿਆਂ ਦੇ ਮਾਪਿਆਂ ਤੋਂ ਪੂਰੀ ਫੀਸ ਵਸੂਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਜੇਕਰ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਇਆ ਹੀ ਨਹੀਂ ਗਿਆ ਤਾਂ ਫ਼ੀਸ ਕਿਉਂ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਸਕੂਲ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਕੀ ਹੈ ਮਾਮਲਾ – ਕੋਰੋਨਾ ਮਹਾਮਾਰੀ ਦੀ ਤਾਲਾਬੰਦੀ ਤੋਂ ਬਾਅਦ ਬੰਦ ਪਏ 3 ਹਜ਼ਾਰ ਤੋਂ ਜ਼ਿਆਦਾ ਨਿੱਜੀ ਸਕੂਲ ਸੰਚਾਲਕਾਂ ਨੇ ਪੰਜਾਬ ਸਰਕਾਰ ਦੇ ਸਿਰਫ਼ ਟਿਊਸ਼ਨ ਫੀਸ ਲਏ ਜਾਣ ਦੇ ਹੁਕਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਸਕੂਲਾਂ ਦੇ ਪੱਖ ‘ਚ ਫ਼ੈਸਲਾ ਸੁਣਾਇਆ ਸੀ, ਜਿਸ ਦੇ ਤਹਿਤ ਨਿੱਜੀ ਇੰਡਿਪੈਂਡੈਂਟ ਸਕੂਲਾਂ ਨੂੰ ਕੁੱਲ ਫੀਸ ਦਾ 70 ਫੀਸਦੀ ਵਸੂਲਣ ਦਾ ਅਧਿਕਾਰ ਦਿੱਤਾ ਸੀ।

ਉਕਤ ਹੁਕਮਾਂ ਨੂੰ ਪੰਜਾਬ ਸਰਕਾਰ ਨੇ ਚੁਣੌਤੀ ਦਿੰਦਿਆਂ ਮੁੜ ਵਿਚਾਰ ਦੀ ਅਪੀਲ ਕੀਤੀ ਸੀ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਨ ਤੋਂ ਬਾਅਦ ਅਦਾਲਤ ਨੇ ਲਾਕ ਡਾਊਨ ਕਾਰਣ ਬੰਦ ਪਏ ਸਕੂਲਾਂ ਦੇ ਸੰਚਾਲਕਾਂ ਵਲੋਂ ਆਨਲਾਈਨ ਐਜੂਕੇਸ਼ਨ ਦੇ ਨਾਂ ‘ਤੇ ਫੀਸ ਵਸੂਲੀ ਦੀ ਮੰਗ ਨੂੰ ਵੱਡਾ ਝਟਕਾ ਦਿੰਦਿਆਂ ਆਨਲਾਈਨ ਕਲਾਸਾਂਨੂੰ ਬੱਚਿਆਂ ਦੀ ਸਿਹਤ ਲਈ ਖ਼ਤਰਾ ਦੱਸਦੇ ਹੋਏ 13 ਜੁਲਾਈ ਤਕ ਜਵਾਬ ਦਾਖਲ ਕਰਨ ਲਈ ਕਿਹਾ ਹੈ।

About aajtak

Check Also

22 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦ-ਕੁਸ਼ੀ ਮੌ-ਤ ਤੋਂ ਪਹਿਲਾ ਆਖੀ ਆਹ ਗੱਲ

ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ 22 ਸਾਲਾਂ ਦੇ ਨੌਜਵਾਨ ਨੇ ਮਰ-ਨ ਤੋਂ …

Leave a Reply

Your email address will not be published. Required fields are marked *