ਸਰਕਾਰ ਨੇ ਇਹਨਾਂ 30 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਖਾਤਿਆਂ ਚ’ ਪਾਏ ਏਨੇ ਪੈਸੇ

news source: rozanspokesmanਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧੀ ਧਿਰ ਦੇ ਦੋਸ਼ ਤੇ ਪਲਟਵਾਰ ਕਰਦਿਆਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਘਰ ਲਿਜਾਣ ਲਈ ਲੇਬਰ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਜਿਸ ਰਾਜ ਨੇ ਜਿੰਨੀਆਂ ਰੇਲ ਗੱਡੀਆਂ ਮੰਗੀਆਂ ਦਿੱਤੀਆਂ ਗਈਆਂ ਕੇਂਦਰ ਸਰਕਾਰ ਇਸ ਦਾ 85 ਪ੍ਰਤੀਸ਼ਤ ਖਰਚ ਉਠਾ ਰਹੀ ਹੈ। 25 ਕਰੋੜ ਲੋਕਾਂ ਨੂੰ ਕਣਕ ਅਤੇ ਚਾਵਲ ਮੁਫ਼ਤ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ, ਟੈਕਨੋਲੋਜੀ ਦੀ ਵਰਤੋਂ ਕਰਦਿਆਂ ਸਿੱਧੇ ਲਾਭ ਟ੍ਰਾਂਸਫਰ ਕੈਸ਼ ਕੀਤਾ ਗਿਆ ਹੈ। ਇਸ ਦੇ ਤਹਿਤ 8.19 ਕਰੋੜ ਕਿਸਾਨਾਂ ਦੇ ਖਾਤੇ ਵਿੱਚ 2-2 ਹਜ਼ਾਰ ਰੁਪਏ ਦਿੱਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਤੋਂ ਇਲਾਵਾ 500-500 ਰੁਪਏ ਦੇਸ਼ ਦੇ 20 ਕਰੋੜ ਜਨ ਧਨ ਖਾਤਿਆਂ ਵਿਚ ਸਿੱਧੇ ਲਾਭ ਟ੍ਰਾਂਸਫਰ ਰਾਹੀਂ ਭੇਜੇ ਗਏ ਹਨ।

ਉਜਵਲਾ ਯੋਜਨਾ ਤਹਿਤ 6.81 ਕਰੋੜ ਐਲ.ਪੀ.ਜੀ. ਧਾਰਕਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਗਏ ਸਨ, ਇਸ ਤੋਂ ਇਲਾਵਾ, 2.20 ਕਰੋੜ ਉਸਾਰੀ ਕਾਮਿਆਂ ਨੂੰ ਉਨ੍ਹਾਂ ਦੇ ਖਾਤੇ ਵਿਚ ਸਿੱਧਾ ਪੈਸਾ ਦਿੱਤਾ ਗਿਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤਕ ਪਹੁੰਚਣ ਲਈ 85 ਪ੍ਰਤੀਸ਼ਤ ਖਰਚ ਦੇ ਰਹੀ ਹੈ। ਗੱਡੀਆਂ ਵਿਚ ਮਜ਼ਦੂਰਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਸਿਹਤ ਵਿਭਾਗ ਨੂੰ 15,000 ਕਰੋੜ ਰੁਪਏ ਦਿੱਤੇ ਗਏ ਹਨ। ਟੈਸਟਿੰਗ ਅਤੇ ਲੈਵ ਕਿੱਟਾਂ ਲਈ 550 ਕਰੋੜ ਦੀ ਸਹਾਇਤਾ ਦਿੱਤੀ ਗਈ ਹੈ। ਕੋਰੋਨਾ ਨਾਲ ਲੜਾਈ ਲੜ ਰਹੇ ਸਿਹਤ ਕਰਮਚਾਰੀਆਂ ਲਈ 50 ਲੱਖ ਰੁਪਏ ਦਾ ਸਿਹਤ ਬੀਮਾ ਐਲਾਨਿਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਸਬੰਧਤ ਪੰਜਵੇਂ ਅਤੇ ਅੰਤਮ ਪੜਾਅ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਤਬਾਹੀ ਨੂੰ ਮੌਕੇ ਵਿੱਚ ਬਦਲਣ ਦੀ ਲੋੜ ਹੈ। ਇਸ ਅਨੁਸਾਰ, ਇਹ ਆਰਥਿਕ ਪੈਕੇਜ ਤਿਆਰ ਕੀਤਾ ਗਿਆ ਹੈ।

Leave a Reply

Your email address will not be published. Required fields are marked *