ਇਹਨਾਂ ਇਲਾਕਿਆਂ ਚ; ਚੱਕਰਵਾਤੀ ਤੂਫ਼ਾਨ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾਂ

news source: rozanaspokesmanਬੀਤੇ ਦਿਨ ਆਏ ਤੂਫਾਨ, ਬਾਰਿਸ਼ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਅਚਾਨਕ ਬਦਲ ਗਿਆ ਹੈ। ਅੱਜ ਸ਼ੁੱਕਰਵਾਰ ਨੂੰ ਵੀ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਤੂਫਾਨ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਪਹਾੜੀ ਖੇਤਰਾਂ ਵਿਚ ਮਈ ਦੇ ਮਹੀਨੇ ਵਿਚ ਬਰਫ਼ਬਾਰੀ ਹੋ ਰਹੀ ਹੈ।ਮੌਸਮ ਵਿਭਾਗ ਨੇ ਕਈ ਰਾਜਾਂ ਵਿਚ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫਾਨ ਓਡੀਸ਼ਾ ਵਿਚ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਇਕ ਚੱਕਰਵਰਤੀ ਤੂਫਾਨ ਦੀ ਸੰਭਾਵਨਾ ਬਣ ਰਹੀ ਹੈ। ਇਸ ਦੇ ਚਲਦੇ ਓਡੀਸ਼ਾ ਅਤੇ ਬੰਗਾਲ ਵਿਚ ਬਾਰਿਸ਼ ਹੋ ਸਕਦੀ ਹੈ।ਆਉਣ ਵਾਲੀ 16 ਮਈ ਦੀ ਸ਼ਾਮ ਤੱਕ ਚੱਕਰਵਰਤੀ ਤੂਫਾਨ ਵੀ ਆ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਚੱਕਰਵਾਤ ਬਣਨ ਦੇ ਪਹਿਲੇ ਕਦਮ ਤਹਿਤ ਬੁੱਧਵਾਰ ਸਵੇਰੇ ਦੱਖਣ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ ਵਿਚ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ।ਦੱਖਣੀ ਬੰਗਾਲ ਦੀ ਖਾੜੀ ਦੇ ਕੇਂਦਰੀ ਹਿੱਸਿਆਂ ਵਿਚ ਦਬਾਅ 15 ਮਈ ਨੂੰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਬਾਅਦ ਵਿਚ ਇਹ 16 ਮਈ ਨੂੰ ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਤੂਫਾਨ ਬਣ ਕੇ ਆਵੇਗਾ। ਦਰਅਸਲ ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਤੂਫਾਨ ਦਾ ਦਬਾਅ ਬਣ ਚੁੱਕਾ ਹੈ। ਸਾਵਧਾਨੀ ਵਜੋਂ ਓ਼ਡੀਸ਼ਾ ਸਰਕਾਰ ਦੇ ਮੁੱਖ ਸਕੱਤਰ ਨੇ ਇਕ ਉੱਚ ਪੱਧਰੀ ਬੈਠਕ ਬੁਲਾਈ ਅਤੇ ਬੰਗਾਲ ਦੀ ਖਾੜੀ ਵਿਚ ਆਉਣ ਵਾਲੇ ਤੂਫਾਨ ਬਾਰੇ ਚਰਚਾ ਕੀਤੀ।ਵਿਭਾਗ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਚੱਕਰਵਾਤ ਪ੍ਰਣਾਲੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਚੱਕਰਵਾਤ ਮਾਨਸੂਨ ਨੂੰ ਅੱਗੇ ਲਿਜਾਉਣ ਵਿਚ ਸਹਾਇਤਾ ਕਰੇਗਾ।

Leave a Reply

Your email address will not be published. Required fields are marked *