ਪੰਜਾਬ ਚ’ ਇਸ ਥਾਂ ਹੋਈ ਕਰੋਨਾ ਨਾਲ 30ਵੀਂ ਮੌਤ-ਦੇਖੋ ਤਾਜ਼ਾ ਵੱਡੀ ਖ਼ਬਰ

news source: jagbaniਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ‘ਚ ਸ਼ਨੀਵਾਰ ਨੂੰ 30ਵੀਂ ਮੌਤ ਹੋ ਗਈ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ 59 ਸਾਲਾਂ ਦੇ ਇਕ ਵਿਅਕਤੀ ਨੇ ਸ਼ਨੀਵਾਰ ਨੂੰ ਕੋਰੋਨਾ ਕਾਰਨ ਦਮ ਤੋੜ ਦਿੱਤਾ। ਲੁਧਿਆਣਾ ‘ਚ ਕੋਰੋਨਾ ਕਾਰਨ ਹੋਈ ਇਹ 6ਵੀਂ ਮੌਤ ਹੈ, ਜਦੋਂ ਕਿ ਜਗਰਾਓਂ ‘ਚ ਕੋਰੋਨਾ ਕਾਰਨ ਹੋਈ ਇਹ ਪਹਿਲੀ ਮੌਤ ਹੈਮ੍ਰਿਤਕ ਵਿਅਕਤੀ ਜਗਰਾਓਂ ਦੇ ਮਾਣੂੰਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕਿ ਬੀਤੇ ਦਿਨੀਂ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤਿਆ ਸੀ। ਲੁਧਿਆਣਾ ‘ਚ ਇਸ ਸਮੇਂ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 125 ਤੱਕ ਪੁੱਜ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਹੈਪੰਜਾਬ ‘ਚ ‘ਕੋਰੋਨਾ’ ਪਾਜ਼ੇਟਿਵ ਕੇਸਾਂ ਦਾ ਅੰਕੜਾ 1764 ਤੱਕ ਪੁੱਜਾਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1764 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 296, ਲੁਧਿਆਣਾ 125, ਜਲੰਧਰ 155ਮੋਹਾਲੀ ‘ਚ 97, ਪਟਿਆਲਾ ‘ਚ 101, ਹੁਸ਼ਿਆਰਪੁਰ ‘ਚ 90, ਤਰਨਾਰਨ 161, ਪਠਾਨਕੋਟ ‘ਚ 27, ਮਾਨਸਾ ‘ਚ 20, ਕਪੂਰਥਲਾ 24, ਫਰੀਦਕੋਟ 45, ਸੰਗਰੂਰ ‘ਚ 97, ਨਵਾਂਸ਼ਹਿਰ ‘ਚ 104, ਰੂਪਨਗਰ 17, ਫਿਰੋਜ਼ਪੁਰ ‘ਚ 44, ਬਠਿੰਡਾ 41, ਗੁਰਦਾਸਪੁਰ 117, ਫਤਿਹਗੜ੍ਹ ਸਾਹਿਬ ‘ਚ 23, ਬਰਨਾਲਾ 21, ਫਾਜ਼ਿਲਕਾ 39 ਮੋਗਾ 54, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 29 ਲੋਕਾਂ ਦੀ ਮੌਤ ਹੋ ਚੁੱਕੀ ਹੈਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ

Leave a Reply

Your email address will not be published. Required fields are marked *